WIDA ACCESS Parent Handout
WIDA ACCESS ਕੀ ਹੈ?
WIDA ACCESS ਕੇ-12 (K-12) ਜਮਾਤਾਂ ਦੇ ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਇੱਕ ਟੈਸਟ ਹੈ ਜਿਨ੍ਹਾਂ ਦੀ ਪਛਾਣ ਅੰਗਰੇਜ਼ੀ ਸਿੱਖਣ ਵਾਲਿਆਂ (English learners) ਵਜੋਂ ਕੀਤੀ ਗਈ ਹੈ। ਅੰਗਰੇਜ਼ੀ ਸਿੱਖਣ ਵਾਲਾ ਉਹ ਵਿਦਿਆਰਥੀ ਹੁੰਦਾ ਹੈ ਜਿਸਦੀ ਰਸਮੀ ਤੌਰ 'ਤੇ ਅਜਿਹੇ ਵਿਦਿਆਰਥੀ ਵਜੋਂ ਪਛਾਣ ਕੀਤੀ ਗਈ ਹੋਵੇ ਜਿਸਨੂੰ ਅੰਗਰੇਜ਼ੀ ਵਿੱਚ ਅਕਾਦਮਿਕ ਪਾਠਕ੍ਰਮ ਨੂੰ ਸਫਲਤਾਪੂਰਵਕ ਸਮਝਣ ਅਤੇ ਸਿੱਖਣ ਲਈ ਭਾਸ਼ਾ ਸਹਾਇਤਾ ਦੀ ਲੋੜ ਹੁੰਦੀ ਹੈ।
WIDA ACCESS ਵਿਦਿਆਰਥੀਆਂ ਦੇ ਸੁਣਨ (Listening), ਪੜ੍ਹਨ (Reading), ਬੋਲਣ (Speaking) ਅਤੇ ਲਿਖਣ (Writing) ਵਿੱਚ ਅੰਗਰੇਜ਼ੀ ਭਾਸ਼ਾ ਦੇ ਹੁਨਰਾਂ ਨੂੰ ਮਾਪਦਾ ਹੈ।
ਮੇਰਾ ਬੱਚਾ WIDA ACCESS ਕਿਉਂ ਦਿੰਦਾ ਹੈ?
ਤੁਹਾਡੇ ਬੱਚੇ ਦੀ ਪਛਾਣ ਅੰਗਰੇਜ਼ੀ ਸਿੱਖਣ ਵਾਲੇ ਵਜੋਂ ਕੀਤੀ ਗਈ ਸੀ। ਅੰਗਰੇਜ਼ੀ ਸਿੱਖਣ ਵਾਲੇ ਹਰ ਸਾਲ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਟੈਸਟ, ਜਿਵੇਂ ਕਿ WIDA ACCESS, ਦਿੰਦੇ ਹਨ। ਅਧਿਆਪਕ ਤੁਹਾਡੇ ਬੱਚੇ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਵਿੱਚ ਤਰੱਕੀ ਦੀ ਜਾਂਚ ਕਰਨ ਦੇ ਇੱਕ ਤਰੀਕੇ ਵਜੋਂ WIDA ACCESS ਦੇ ਨਤੀਜਿਆਂ ਦੀ ਵਰਤੋਂ ਕਰਦੇ ਹਨ।
WIDA ACCESS ਟੈਸਟ ਦੇ ਅੰਕਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
ਟੈਸਟਿੰਗ ਅਧਿਆਪਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਕੀ ਵਿਦਿਆਰਥੀਆਂ ਕੋਲ ਕਲਾਸਰੂਮ ਵਿੱਚ ਪੂਰੀ ਤਰ੍ਹਾਂ ਹਿੱਸਾ ਲੈਣ ਲਈ ਲੋੜੀਂਦੇ ਭਾਸ਼ਾ ਦੇ ਹੁਨਰ ਹਨ। ਤੁਹਾਡੇ ਬੱਚੇ ਦੇ ਸਕੂਲ ਦੇ ਕੰਮ ਦੇ ਨਾਲ-ਨਾਲ, ਅਧਿਆਪਕ ਇਹ ਫੈਸਲਾ ਕਰਨ ਵੇਲੇ WIDA ACCESS ਟੈਸਟ ਦੇ ਅੰਕਾਂ ਦੀ ਵਰਤੋਂ ਕਰਦੇ ਹਨ ਕਿ ਤੁਹਾਡੇ ਬੱਚੇ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਪੜ੍ਹਾਇਆ ਜਾਵੇ।
ਟੈਸਟ ਦੇ ਅੰਕ ਅਧਿਆਪਕਾਂ ਨੂੰ ਅਕਾਦਮਿਕ ਅੰਗਰੇਜ਼ੀ ਸਿੱਖਣ ਵਿੱਚ ਤੁਹਾਡੇ ਬੱਚੇ ਦੀ ਤਰੱਕੀ 'ਤੇ ਨਜ਼ਰ ਰੱਖਣ ਵਿੱਚ ਵੀ ਮਦਦ ਕਰਦੇ ਹਨ ਅਤੇ ਸਕੂਲਾਂ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰਦੇ ਹਨ ਕਿ ਕਿਹੜੀਆਂ ਅੰਗਰੇਜ਼ੀ ਭਾਸ਼ਾ ਸਹਾਇਤਾ ਸੇਵਾਵਾਂ ਪ੍ਰਦਾਨ ਕਰਨੀਆਂ ਹਨ। ਤੁਸੀਂ ਸਕੂਲ ਵਿੱਚ ਆਪਣੇ ਬੱਚੇ ਦੇ ਹੱਕ ਵਿੱਚ ਗੱਲ ਕਰਨ (ਵਕਾਲਤ ਕਰਨ) ਲਈ ਟੈਸਟ ਦੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹੋ।
ਅੰਗਰੇਜ਼ੀ ਭਾਸ਼ਾ ਦੀ ਮੁਹਾਰਤ
ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਪੱਧਰ ਇਸ ਗੱਲ ਦਾ ਮਾਪ ਹੈ ਕਿ ਵਿਦਿਆਰਥੀ ਅੰਗਰੇਜ਼ੀ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਨੂੰ ਸਮਝਣ ਲਈ ਲੋੜੀਂਦੇ ਅੰਗਰੇਜ਼ੀ ਭਾਸ਼ਾ ਦੇ ਹੁਨਰਾਂ ਨੂੰ ਵਿਕਸਤ ਕਰਨ ਦੀ ਪ੍ਰਕਿਰਿਆ ਵਿੱਚ ਕਿੱਥੇ ਹਨ। ਜਦੋਂ ਵਿਦਿਆਰਥੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਸਭ ਤੋਂ ਉੱਚੇ ਪੱਧਰਾਂ 'ਤੇ ਪਹੁੰਚ ਜਾਂਦੇ ਹਨ, ਤਾਂ ਉਹਨਾਂ ਨੂੰ ਅੰਗਰੇਜ਼ੀ ਵਿੱਚ ਹੋਣ ਵਾਲੀ ਪੜ੍ਹਾਈ ਵਿੱਚ ਹਿੱਸਾ ਲੈਣ ਲਈ ਭਾਸ਼ਾ ਸਹਾਇਤਾ ਸੇਵਾਵਾਂ ਦੀ ਲੋੜ ਨਹੀਂ ਰਹਿੰਦੀ।


WIDA ਯੂਨੀਵਰਸਿਟੀ ਆਫ਼ ਵਿਸਕਾਨਸਿਨ-ਮੈਡੀਸਨ ਵਿਖੇ ਵਿਸਕਾਨਸਿਨ ਸੈਂਟਰ ਫ਼ਾਰ ਐਜੂਕੇਸ਼ਨ ਰਿਸਰਚ ਦੇ ਅਧੀਨ ਸਥਿਤ ਹੈ।
© 2025 ਬੋਰਡ ਆਫ਼ ਰੀਜੈਂਟਸ ਆਫ਼ ਦ ਯੂਨੀਵਰਸਿਟੀ ਆਫ਼ ਵਿਸਕਾਨਸਿਨ ਸਿਸਟਮ, WIDA ਵੱਲੋਂ
WIDA ACCESS ਲਈ ਤਿਆਰੀ ਕਰਨਾ
- ਤੁਹਾਡੇ ਬੱਚੇ ਨੂੰ WIDA ACCESS ਲਈ ਪੜ੍ਹਾਈ ਕਰਨ ਦੀ ਲੋੜ ਨਹੀਂ ਹੈ। ਇਹ ਟੈਸਟ ਵਿਦਿਆਰਥੀਆਂ ਲਈ ਉਹਨਾਂ ਸਾਰੇ ਤਰੀਕਿਆਂ ਨੂੰ ਦਿਖਾਉਣ ਦਾ ਇੱਕ ਮੌਕਾ ਹੈ ਜਿਨ੍ਹਾਂ ਨਾਲ ਉਹ ਅੰਗਰੇਜ਼ੀ ਵਿੱਚ ਸਮਝਦੇ ਹਨ ਅਤੇ ਗੱਲਬਾਤ ਕਰ ਸਕਦੇ ਹਨ।
- WIDA ਦੀ ਵੈੱਬਸਾਈਟ ਦੇ ACCESS ਸੈਂਪਲ ਆਈਟਮਜ਼ (ACCESS Sample Items) ਪੰਨੇ 'ਤੇ WIDA ACCESS ਟੈਸਟ ਦੇ ਸਵਾਲਾਂ ਦੀਆਂ ਉਦਾਹਰਣਾਂ ਦੇਖੋ: wida.wisc.edu/assess/access/preparing-students/practice
- ਇਹ ਯਕੀਨੀ ਬਣਾ ਕੇ ਟੈਸਟ ਵਾਲੇ ਦਿਨ ਦੀ ਤਿਆਰੀ ਕਰੋ ਕਿ ਤੁਹਾਡਾ ਬੱਚਾ ਭਰਪੂਰ ਨੀਂਦ ਲਵੇ ਅਤੇ ਨਾਸ਼ਤਾ ਕਰੇ।
- ਆਪਣੇ ਬੱਚੇ ਦੇ ਅਧਿਆਪਕਾਂ ਨਾਲ ਇਸ ਬਾਰੇ ਗੱਲ ਕਰੋ ਕਿ ਤੁਹਾਨੂੰ ਟੈਸਟ ਦੇ ਅੰਕ ਕਦੋਂ ਮਿਲਣਗੇ, ਤੁਹਾਡੇ ਬੱਚੇ ਦਾ ਸਕੂਲ ਉਹਨਾਂ ਅੰਕਾਂ ਦੀ ਵਰਤੋਂ ਕਿਵੇਂ ਕਰਦਾ ਹੈ ਅਤੇ ਤੁਹਾਡਾ ਪਰਿਵਾਰ ਘਰ ਵਿੱਚ ਤੁਹਾਡੇ ਬੱਚੇ ਦੇ ਭਾਸ਼ਾ ਵਿਕਾਸ ਵਿੱਚ ਕਿਵੇਂ ਮਦਦ ਕਰ ਸਕਦਾ ਹੈ।
ਸਵਾਲ ਜੋ ਤੁਸੀਂ ਆਪਣੇ ਬੱਚੇ ਦੇ ਅਧਿਆਪਕਾਂ ਨੂੰ ਪੁੱਛ ਸਕਦੇ ਹੋ

- ਮੇਰਾ ਬੱਚਾ WIDA ACCESS ਕਦੋਂ ਦੇਵੇਗਾ?
- ਮੈਨੂੰ ਆਪਣੇ ਬੱਚੇ ਦੇ WIDA ACCESS ਟੈਸਟ ਦੇ ਅੰਕ ਕਦੋਂ ਮਿਲਣਗੇ?
- ਮੇਰੇ ਬੱਚੇ ਦੇ ਅੰਗਰੇਜ਼ੀ ਭਾਸ਼ਾ ਵਿਕਾਸ ਦੇ ਟੀਚਿਆਂ ਨੂੰ ਕਿਵੇਂ ਦਰਜ ਕੀਤਾ ਜਾਵੇਗਾ ਅਤੇ ਉਹਨਾਂ 'ਤੇ ਨਜ਼ਰ ਕਿਵੇਂ ਰੱਖੀ ਜਾਵੇਗੀ?
- ਅਕਾਦਮਿਕ ਅੰਗਰੇਜ਼ੀ ਸਿੱਖਣ ਵਿੱਚ ਮੇਰੇ ਬੱਚੇ ਦੀ ਤਰੱਕੀ ਵਿੱਚ ਮਦਦ ਕਰਨ ਲਈ ਟੈਸਟ ਦੇ ਅੰਕਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?
- ਤੁਸੀਂ ਇਹ ਕਿਵੇਂ ਫੈਸਲਾ ਕਰਦੇ ਹੋ ਕਿ ਮੇਰੇ ਬੱਚੇ ਨੂੰ ਅੰਗਰੇਜ਼ੀ ਭਾਸ਼ਾ ਸੇਵਾਵਾਂ ਮਿਲਣੀਆਂ ਕਦੋਂ ਬੰਦ ਹੋਣਗੀਆਂ?

WIDA ਯੂਨੀਵਰਸਿਟੀ ਆਫ਼ ਵਿਸਕਾਨਸਿਨ-ਮੈਡੀਸਨ ਵਿਖੇ ਵਿਸਕਾਨਸਿਨ ਸੈਂਟਰ ਫ਼ਾਰ ਐਜੂਕੇਸ਼ਨ ਰਿਸਰਚ ਦੇ ਅਧੀਨ ਸਥਿਤ ਹੈ।
© 2025 ਬੋਰਡ ਆਫ਼ ਰੀਜੈਂਟਸ ਆਫ਼ ਦ ਯੂਨੀਵਰਸਿਟੀ ਆਫ਼ ਵਿਸਕਾਨਸਿਨ ਸਿਸਟਮ, WIDA ਵੱਲੋਂ